Calgary Stampede ਬਾਰੇ

ਹਰ ਜੁਲਾਈ ਮਹੀਨੇ 10 ਦਿਨ, ਅਸੀਂ ਦੁਨੀਆ ਭਰ ਤੋਂ ਆਏ ਲੋਕਾਂ ਦਾ ਸੁਆਗਤ ਕਰਦੇ ਹਾਂ, ਤਾਂ ਜੋ ਉਹ ਸਾਡੇ ਸਭਿਆਚਾਰ, ਭਾਈਚਾਰੇ ਅਤੇ ਪੱਛਮੀ ਵਿਰਾਸਤ ਨੂੰ ਹੋਰ ਨੇੜਿਓਂ ਜਾਣ ਸਕਣ। Calgary Stampede ਵਿਖੇ ਲਾਈਵ ਮਿਊਜ਼ਿਕ, ਰੋਡੇਓ ਪ੍ਰੋਗਰਾਮ, ਖੇਤੀਬਾੜੀ, ਖੇਡਾਂ ਅਤੇ ਮਿਡਵੇ ਸਵਾਰੀ ਅਤੇ ਹੋਰ ਵੀ ਬਹੁਤ ਕੁਝ ਹੋਵੇਗਾ, ਇਹ ਲੋਕਾਂ ਦੇ ਇੱਕਠੇ ਹੋਣ ਅਤੇ ਸਾਂਝੀਆਂ ਪਰੰਪਰਾਵਾਂ ਬਣਾਉਣ ਲਈ ਇੱਕ ਬਿਹਤਰ ਥਾਂ ਹੈ।

Stampede ਰੋਡੇਓ

2tOXbaTDro3vJzg2OOuoGs-23cs_cmoore_day10_deadlinerodeo427.jpg

ਸਾਡੇ ਨਾਲ GMC Stadium ਵਿਖੇ ਦੁਨੀਆ ਦੇ ਲਾਰਜੈਸਟ ਆਉਟਡੋਰ ਰੋਡੇਓ ਦਾ ਹਿੱਸਾ ਬਣੋ। ਹਰ ਰੋਜ਼ ਦੁਪਹਿਰ 1:30 ਵਜੇ, ਵੱਡੇ-ਵੱਡੇ ਖਿਡਾਰੀ ਅਤੇ ਜਾਨਵਰ, ਬੁੱਲ ਰਾਇਡਿੰਗ, ਸੈਡਲ ਬ੍ਰੋਂਕ ਰਾਇਡਿੰਗ, ਬੈਰਲ ਰੇਸਿੰਗ ਅਤੇ ਹੋਰ ਵੀ ਬਹੁਤ ਖੇਡਾਂ ਵਿੱਚ ਇੱਕ-ਦੂਜੇ ਨਾਲ ਮੁਕਾਬਲਾ ਕਰਨਗੇ। 

ਪਹਿਲਾਂ ਤੋਂ ਹੀ ਖਰੀਦੀਆਂ ਗਈਆਂ ਰੋਡੇਓ ਟਿਕਟਾਂ ਨਾਲ ਤੁਸੀਂ ਟਿਕਟ ਦੀ ਵੈਧਤਾ ਵਾਲੇ ਦਿਨ ਹੀ Stampede Park ਦੇ ਅੰਦਰ ਜਾ ਪਾਓਗੇ। 

ਟਿਕਟਾਂ ਖਰੀਦੋ

ਸ਼ਾਮ ਦਾ ਪ੍ਰੋਗਰਾਮ (ਦ ਇਵਨਿੰਗ ਸ਼ੋਅ)

44ZxqZXENqnWYWJ1kDFMRL-23cs_egethke_day1_92a3384.jpg

ਸਾਡਾ ਅਦਭੁੱਤ ਮਨੋਰੰਜਕ ਟ੍ਰਿਪਲਹੈਡਰ ਸ਼ਾਮ ਨੂੰ 7:15 ਵਜੇ ਸ਼ੁਰੂ ਹੋਵੇਗਾ। ਪਲੇ ਅਲਬਰਟਾ (Play Alberta) ਦੁਆਰਾ ਪੇਸ਼ ਕੀਤੇ ਜਾ ਰਹੇ ਰੇਂਜਲੈਂਡ ਡਰਬੀ (Rangeland Derby) ਵਿਖੇ ਹੌਂਸਲਾ ਅਫਜ਼ਾਈ ਕਰੋ ਅਤੇ ਨੱਚੋ-ਟੱਪੋ ਜਦ 27 ਡਰਾਈਵਰ Chuckwagons ਨਾਲ GMC Stadium ਟਰੈਕ ਦੇ ਗਿਰਦ ਰੇਸਾਂ ਲਾਉਂਦੇ ਹਨ। Chuckwagons ਤੋਂ ਬਾਅਦ ਰੋਮਾਂਚਕ Enmax ਰਿਲੇਅ ਦੌੜਾਂ, Freedom Mobile ਦੁਆਰਾ ਪੇਸ਼ ਕੀਤਾ ਗਿਆ ਸ਼ਾਨਦਾਰ ਗ੍ਰੈਂਡਸਟੈਂਡ ਸ਼ੋਅ (Grandstand Show) ਅਤੇ ਅਖੀਰ ਵਿੱਚ ਬਿਹਤਰੀਨ ਆਤਿਸ਼ਬਾਜ਼ੀ ਕੀਤੀ ਜਾਵੇਗੀ।

ਪਹਿਲਾਂ ਤੋਂ ਹੀ ਖਰੀਦੀਆਂ ਗਈਆਂ ਸ਼ਾਮ ਦੇ ਸ਼ੋਅ ਦੀਆਂ ਟਿਕਟਾਂ ਨਾਲ, ਤੁਸੀਂ ਟਿਕਟ ਦੀ ਵੈਧਤਾ ਵਾਲੇ ਦਿਨ ਹੀ Stampede Park ਦੇ ਅੰਦਰ ਜਾ ਪਾਓਗੇ। 

ਟਿਕਟਾਂ ਖਰੀਦੋ

ਕਿਫ਼ਾਇਤੀ ਦਿਨ

ਸਾਡੇ ਬੇਹਦ ਖਾਸ ਕਿਫ਼ਾਇਤੀ ਦਿਨਾਂ ਦੌਰਾਨ ਬਿਹਤਰੀਨ ਡੀਲਾਂ ਪਾਓ

: ਇੱਕ ਝਲਕ (Sneak-A-Peek): 2 ਜੁਲਾਈ, ਦਿਨ ਵੀਰਵਾਰ

ਸ਼ਾਮ 5:00 ਵਜੇ ਤੋਂ ਲੈਕੇ ਅੱਧੀ ਰਾਤ ਤੱਕ, $15 ਵਾਲੀ ਐਂਟਰੀ ਦਾ ਮਜ਼ਾ ਲਓ! ਪਰੇਡ ਨਾਲ ਅਧਿਕਾਰਤ ਤੌਰ 'ਤੇ ਜਸ਼ਨ ਸ਼ੁਰੂ ਕਰਨ ਤੋਂ ਇੱਕ ਦਿਨ ਪਹਿਲਾਂ, ਇਹ ਤੁਹਾਡੇ ਲਈ Stampede ਨੂੰ ਦੇਖਣ ਦਾ ਇੱਕ ਸੁਨਹਿਰੀ ਮੌਕਾ ਹੈ।

ਪਾਰਕ ਵਿਖੇ ਸਨਕੋਰ ਪਰੇਡ: 3 ਜੁਲਾਈ, ਦਿਨ ਸ਼ੁੱਕਰਵਾਰ

ਸਵੇਰੇ 11:00 ਵਜੇ ਤੋਂ ਦੁਪਹਿਰ 1 ਵਜੇ ਤੱਕ ਮੁਫ਼ਤ ਐਂਟਰੀ ਹਾਸਲ ਕਰੋ, ਜਿਸ ਦੌਰਾਨ ਤੁਸੀਂ ਪਰੇਡ ਤੋਂ ਸਿੱਧਾ Stampede Park ਚਲੇ ਜਾਵੋਗੇ। 

ਟਿਮ ਹੌਰਟਨਜ਼ ਪਰਿਵਾਰਕ ਦਿਨ (Tim Hortons Family Day): 5 ਜੁਲਾਈ, ਦਿਨ ਐਤਵਾਰ

ਸਾਰੇ ਪਰਿਵਾਰ ਨੂੰ Stampede ਲਿਆਓ ਅਤੇ ਸਾਰੇ ਪਰਿਵਾਰ ਨਾਲ ਮੁਫ਼ਤ ਮਨੋਰੰਜਨ ਨਾਲ ਜਸ਼ਨ ਮਨਾਓ: GMC Stadium Courtyard ਵਿਖੇ ਸਵੇਰੇ 11:00 ਵਜੇ ਤੱਕ ਮੁਫ਼ਤ ਐਂਟਰੀ, ਸਵੇਰੇ 8-10 ਵਜੇ ਤੱਕ ਮੁਫ਼ਤ ਪੈਨਕੇਕ ਨਾਸ਼ਤਾ (ਨਿਰਧਾਰਤ ਪੈਨਕੇਕ ਮੁੱਕਣ ਤੱਕ)”, ਅਤੇ GMC Stadium ਵਿਖੇ ਸਵੇਰੇ 8-10 ਵਜੇ ਤੱਕ ਇੱਕ ਮਨੋਰੰਜਕ ਪ੍ਰੋਗਰਾਮ।

TC Energy ਭਾਈਚਾਰਾ ਦਿਨ (Community Day): 7 ਜੁਲਾਈ, ਦਿਨ ਮੰਗਲਵਾਰ

ਸਾਡੇ ਭਾਈਚਾਰੇ ਨੂੰ ਧੰਨਵਾਦ ਵਜੋਂ, ਹਰ ਇੱਕ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਮੁਫ਼ਤ ਐਂਟਰੀ ਮਿਲੇਗੀ। ਅਸੀਂ ਸਵੇਰੇ 11 ਵਜੇ ਤੱਕ BMO ਪਲਾਜ਼ਾ ਵਿੱਚ ਬਜ਼ੁਰਗਾਂ (65+) ਅਤੇ ਸਾਬਕਾ ਸੈਨਿਕਾਂ ਨੂੰ ਸਾਰਾ ਦਿਨ ਮੁਫ਼ਤ ਐਂਟਰੀ ਅਤੇ ਚੀਜ਼ਾਂ ਮੁੱਕਣ ਤੱਕ ਮੁਫ਼ਤ ਕੌਫੀ ਅਤੇ ਡੋਨਟ ਦੀ ਪੇਸ਼ਕਸ਼ ਵੀ ਕਰ ਰਹੇ ਹਾਂ। 

BMO ਬੱਚਿਆਂ ਦਾ ਦਿਨ (Kids’ Day): 8 ਜੁਲਾਈ, ਦਿਨ ਬੁੱਧਵਾਰ

ਹਰ ਇੱਕ ਲਈ ਸਵੇਰੇ 11:00 ਵਜੇ ਤੱਕ ਐਂਟਰੀ ਮੁਫ਼ਤ ਹੋਵੇਗੀ ਅਤੇ 12 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਂਟਰੀ ਸਾਰਾ ਦਿਨ ਮੁਫ਼ਤ ਹੋਵੇਗੀ। ਅਸੀਂ GMC Stadium Courtyard ਵਿਖੇ ਸਵੇਰੇ 8-10 ਵਜੇ ਤੱਕ ਨਿਰਧਾਰਤ ਚੀਜ਼ਾਂ ਮੁੱਕਣ ਤੱਕ ਮੁਫ਼ਤ ਨਾਸ਼ਤਾ ਅਤੇ ਸਵੇਰੇ 8-10 ਵਜੇ ਤੱਕ ਮੁਫ਼ਤ ਵੰਨ-ਸੁਵੰਨਾ ਮਨੋਰੰਜਕ ਪ੍ਰੋਗਰਾਮ ਵੀ ਦੇਵਾਂਗੇ। 

SuperPass ਦਾ ਸਮਾਂ ਆ ਗਿਆ ਹੈ।

ਅਸੀਮਤ ਪਾਰਕ ਐਂਟਰੀ

CS 25 0007 CS Language Test Superpass 728x90 PUNJABI

$50 ਅਤੇ ਫ਼ੀਸਾਂ ਅਤੇ GST

ਹੁਣੇ ਸਾਈਨ ਅੱਪ ਕਰੋ

STAMPEDE ਇਨਸਾਇਡਰ ਬਣੋ

STAMPEDE ਸੰਬੰਧੀ ਬਿਲਕੁਲ ਨਵੀਆਂ ਖ਼ਬਰਾਂ, ਪ੍ਰਤੀਯੋਗਤਾਵਾਂ, ਪ੍ਰੋਗਰਾਮਾਂ ਅਤੇ ਹੋਰ ਬਹੁਤ ਜਾਣਨ ਲਈ ਸਾਈਨ ਅੱਪ ਕਰੋ।

ਹੁਣੇ ਸਾਈਨ ਅੱਪ ਕਰੋ